Karninama Lyrics – Soba Singh Sitara & Rajwinder Mahey | Gurjant Singh Bainka
ਗੁਰੂ ਪਿਆਰੇ ਖਾਲਸਾ ਜੀਓ, ਸਾਂਝੇ ਕਰਨ ਲੱਗੇ ਹਾਂ ਉਹ ਬੋਲ, ਜੋ ਜ਼ਾਹਰ ਪੀਰ ਜਗਤ ਗੁਰ ਬਾਬਾ, ਧੰਨ ਗੁਰੂ ਨਾਨਕ ਦੇਵ ਜੀ ਦੀ ਭਵਿੱਖ ਬਾਣੀ ਦੇ ਵਾਕ।
ਮੱਕੇ ਦੀ ਫੇਰੀ ਦੌਰਾਨ, ਕਾਜ਼ੀ ਰੁਕਣਦੀਨ ਨਾਲ ਹੋਏ, ਜੋ ਸਾਡੇ ਇਤਿਹਾਸ ਵਿੱਚ, ਕਰਨੀਨਾਮੇ ਦੇ ਸਿਰਲੇਖ ਹੇਠ ਦਰਜ ਹਨ।
ਗੱਡੀ ਛੰਦ ਰਾਹੀਂ, ਕਰਨੀਨਾਮੇ ਦਾ ਤਰਜਮਾ, ਦਾਸ ਗੁਰਜੰਟ ਸਿੰਘ ਬੈਂਕੇ ਦੀ ਕਲਮ ਤੋਂ, ਢਾਡੀ ਜਗਤ ਦੀ ਬੁਲੰਦ ਆਵਾਜ਼।
ਵੀਰ ਸੋਭਾ ਸਿੰਘ ਸਿਤਾਰਾ, ਅਤੇ ਰਾਜਵਿੰਦਰ ਮਹੇ ਦੀ ਅਵਾਜ਼ ਵਿਚ, ਇਉਂ ਸਰਵਣ ਕਰੀਏ ਜੀ।
**ਗੁਰੂ ਆਖਿਆ ਰੁਨਕਦੀਨ ਕਾਜ਼ੀ ਨੂੰ** **ਹਾਂ ਗੁਰਾਂ ਆਖਿਆ…**
ਗੁਰਾਂ ਆਖਿਆ ਰੁਨਕਦੀਨ ਕਾਜ਼ੀ ਨੂੰ, ਸੁਣੋ ਸਾਡੀ ਗੱਲ ਪੀਰ ਜੀ, ਨਾਲ ਪਿਆਰ ਦੇ।
ਨਾਲ ਪਿਆਰ ਦੇ ਸੁਣੋ, ਜੋ ਸਾਡੀ ਗੋਸ਼ਟੀ, ਪ੍ਰੀਤ ਵਧੂ ਨਾਲ, ਪਿਆਰ ਦੇ ਜਾਮਾਂ ਦੱਸਵਾਂ।
ਜਾਮਾਂ ਦੱਸਵਾਂ ਆਵਾਂਗਾ ਜਦੋਂ ਧਾਰ ਕੇ, ਜੰਗ ਦੇ ਅਖਾੜੇ ਰਚਾਂਗਾ, ਔਰੰਗਜੇਬ ਨਾਲ, ਔਰੰਗਜੇਬ ਨਾਲ, ਔਰੰਗਜੇਬ ਨਾਲ ਯੁੱਧ ਬੜੇ ਹੋਣਗੇ।
ਸਾਰੇ ਜਿੱਤੂ ਪੰਥ ਖਾਲਸਾ, ਪਾਤਸ਼ਾਹੀ ਦੇ, ਪਾਤਸ਼ਾਹੀ ਦੇ ਤਖਤ ਦੇ ਕੇ, ਸਿੰਘਾਂ ਨੂੰ ਹੋ ਜਾਂਦਾ ਅਲੋਪ।
ਫਿਰ ਮੈਂ ਰਾਜ ਪਾ ਕੇ, ਰਾਜ ਪਾ ਕੇ ਜੇ ਸ਼ਿਕਾਰ ਹੋਏ ਫੁੱਟ ਦੇ, ਖੁੱਸ ਜਾਊ ਰਾਜ ਸਿੰਘਾਂ ਦਾ, ਸਮਾਂ ਪਾਈਕੇ, ਸਮਾਂ ਪਾਈਕੇ ਕਰਾਂਗਾ ਪ੍ਰਚੰਡ ਮੈਂ, ਸਮਾਂ ਪਾਈਕੇ।
ਸਮਾਂ ਪਾਈਕੇ ਕਰਾਂਗਾ ਪ੍ਰਚੰਡ ਮੈਂ, ਪੰਥ ਨੂੰ ਪੰਜਾਬ ਦੇ ਅੰਦਰ ਆਕੇ, ਮਾਝੇ ਤੋਂ ਆ ਕੇ, ਮਾਝੇ ਤੋਂ ਵਦੇਗਾ ਲਹਾਰ ਨੂੰ, ਪੋਠੋਹਾਰ ਤੇ ਪਿਸ਼ੌਰ ਨੂੰ, ਚੌਕੀ ਅਟਕ।
ਚੌਕੀ ਅਟਕ ਬਹਾ ਕੇ, ਜਿੱਤੂ ਖੈਬਰ, ਜਲਾਲਾਬਾਦ ਜਿੱਤ ਕਾਬਲ, ਰਾਜ ਕਰੇਗਾ।
**ਰਾਜ ਕਰੇਗਾ** **ਰਾਜ ਕਰੇਗਾ**
ਰਾਜ ਕਰੇਗਾ ਜੋ ਗਜਨੀ ਜਾਏਕੇ, ਮੁਲਕ ਹਾਜ਼ਰ ਸੋਧੇਗਾ, ਫੇਰ ਜਿੱਤੇਗਾ, ਫੇਰ ਜਿੱਤੇਗਾ, ਕੰਧਾਰ ਦੀਆਂ ਜੂਹਾਂ, ਬਲਖ ਬੁਖਾਰ, ਸਿੰਧ ਨੂੰ ਤੇ ਬਲੋਚ ਨੂੰ, ਤੇ ਬਲੋਚ ਨੂੰ ਕਰੇਗਾ ਫਤਿਹ ਖਾਲਸਾ।
ਮੱਕੇ ਤੇ… ਮਦੀਨੇ ਰੋਮ ਨੂੰ, ਤੇ ਫਿਰੰਗ ਤੋਂ, ਤੇ ਫਿਰੰਗ ਤੋਂ, ਦੱਖਣ ਹਿੰਦ ਪੂਰਬੀ, ਜਿੱਤ ਦੇ ਨਗਾਰੇ ਵੱਜਣੇ, ਆ ਕੇ ਦਿੱਲੀ ਦੇ।
ਆ ਕੇ ਦਿੱਲੀ ਦੇ, ਤਖਤ ਉੱਤੇ ਬਹਿਗੀ ਗੁਰੂ ਜੀ ਦੀ ਫੌਜ। ਖਾਲਸਾ ਝੁੱਲੂ ਛਤਰ, ਝੁੱਲੂ ਛਤਰ ਤੇ ਨੀਲਾ ਬਾਣਾ ਦਿਸੂਗਾ।
**ਸੁਣ ਲਓ ਰੁਕਣਦੀਨ ਜੀ** **ਸੂਬੇ ਥਾਪ ਕੇ,** **ਸੂਬੇ ਥਾਪ ਕੇ** **ਮਲੇਸ਼ਾ ਨੂੰ ਸੰਘਾਰ ਕੇ।**
ਰਾਜ ਨੂੰ ਅਟੱਲ ਕਰੇਗਾ ਆਪ ਵਾਹਿਗੁਰੂ, ਆਪ ਵਾਹਿਗੁਰੂ ਨੇ ਪ੍ਰਗਟ ਹੋਣਾ, ਹੋਣਾ ਹਰਿਮੰਦਰ ਵਿਖੇ, ਭੁੱਖਾ ਅਰਥੀਆ, ਭੁੱਖਾ ਅਰਥੀਆ ਨਾ ਖਾਲੀ ਕੋਈ ਜਾਵੇਗਾ।
ਨਿੰਦਕਾਂ ਨੇ ਕੀ ਟਿਕਣਾ, ਰਾਜ ਖਾਲਸਾ।
ਰਾਜ ਖਾਲਸਾ ਕਰੂਗਾ ਐਸਾ, ਰਹੂਗਾ ਨਾ ਆਕੀ ਸਾਹਮਣੇ ਕੋਈ, ਕੋਈ ਬੈਂਕਾਂ ਭਾਵੇ, ਜੋ ਅਕਾਲ ਨੂੰ ਹੋਵੇ ਸੋਈ।
**ਰਾਜ ਕਰੇਗਾ ਖਾਲਸਾ, ਰਾਜ ਕਰੇਗਾ।**
**ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ!**
Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.
Explore the complete lyrics of Karninama Lyrics – Soba Singh Sitara & Rajwinder Mahey | Gurjant Singh Bainka by Soba Singh Sitara. Read the full Punjabi song lyrics and dive into the meaning behind this hit track. Perfect for fans of Punjabi music and Soba Singh Sitara soulful songs!

Soba Singh Sitara
Genre: Punjabi Folk, Dhadi, Traditional Punjabi Music
Albums: Chaar Dina Da Mela , June 84,