Koh-Faq | Satinder Sartaaj | Punjabi Lyrics

ਮੈਂ ਕੋਹ-ਫ਼ਾਕ਼ ਵਿੱਚ ਫਿਰਦਾ ਹਾਂ ਆਵਾਰਾ,
ਕਦੇ ਮਕਦੂਨੀਆ, ਕਦੇ ਹਾਂ ਬੁਖਾਰਾ।

ਮੈਂ ਉਸ ਪਰਦਾਨਸ਼ੀਨ ਨੂੰ ਲੱਭਦਾ ਹਾਂ,
ਕਿਤੇ ਤਾਂ ਮਾਹਜਬੀਨ ਦਾ ਹੋਵੇ ਨਜ਼ਾਰਾ।

ਮੈਂ ਕੋਹ-ਫ਼ਾਕ਼ ਵਿੱਚ ਫਿਰਦਾ ਹਾਂ ਆਵਾਰਾ,
ਕਦੇ ਮਕਦੂਨੀਆ, ਕਦੇ ਹਾਂ ਬੁਖਾਰਾ।

ਕਿ ਕੀਹ ਰੁਖਸਾਰ ਦੀ ਕਹੀਏ, ਪਰੀ ਵਰਗੀ ਸੀ,
ਕੋਈ ਖੁਸ਼ਬੂ ਨਸ਼ੀਲੀ ਵੀ ਉਸ ਦੇ ਚਾਰਸੂ ਸੀ।

ਕਿ ਜੰਨਤ ਵਿੱਚ ਬਣਿਆ ਲਿਬਾਸ ਉਸ ਦਾ,
ਕਿ ਉਹ ਫਿਰਦੌਸ ਦਾ ਕੋਈ ਸਿਤਾਰਾ।

ਮੈਂ ਕੋਹ-ਫ਼ਾਕ਼ ਵਿੱਚ ਫਿਰਦਾ ਹਾਂ ਆਵਾਰਾ,
ਕਦੇ ਮਕਦੂਨੀਆ, ਕਦੇ ਹਾਂ ਬੁਖਾਰਾ।

ਇੱਕ ਕਸਕ ਹੈ ਦਿਲ ਵਿੱਚ ਕਿ ਹੁਣ ਇਰਾਨ ਜਾਵਾਂ,
ਮੈਂ ਲੱਭਾਂ ਉਸ ਨੂੰ ਮਿਸਰ ‘ਚ ਜਾਂ ਫਿਰ ਯੂਨਾਨ ਜਾਵਾਂ।

ਕਿਤੇ ਤੋਂ ਦਿਲਰੁਬਾ ਆਵਾਜ਼ ਦੇ ਦੇ,
ਹੁਸਨ ਅੱਖਾਂ ਦਾ ਮਿਲ ਜਾਵੇ ਇਸ਼ਾਰਾ।

ਮੈਂ ਕੋਹ-ਫ਼ਾਕ਼ ਵਿੱਚ ਫਿਰਦਾ ਹਾਂ ਆਵਾਰਾ,
ਕਦੇ ਮਕਦੂਨੀਆ, ਕਦੇ ਹਾਂ ਬੁਖਾਰਾ।

ਕਿਸੇ ਸ਼ਾਇਰ ਦਾ ਖਤ ਆਇਆ ਕਿ ਉਹ ਲਾਹੌਰ ਤੋਂ ਹੈ,
ਮੈਨੂੰ ਸ਼ੱਕ ਹੈ ਕਿ ਉਹ ਮੇਰੇ ਪਿੰਡ ਬਾਜ਼ਰਾਵਾਰ ਤੋਂ ਹੈ।

ਉਸੇ ਪੰਜਾਬ ਦੀ ਪੂਰਨੂਰ ਮਲਿਕਾ,
ਕੋਈ ਸਰਤਾਜ਼ ਹੈ ਉਸ ਦਾ ਸਹਾਰਾ।

ਮੈਂ ਕੋਹ-ਫ਼ਾਕ਼ ਵਿੱਚ ਫਿਰਦਾ ਹਾਂ ਆਵਾਰਾ,
ਕਦੇ ਮਕਦੂਨੀਆ, ਕਦੇ ਹਾਂ ਬੁਖਾਰਾ।

ਮੈਂ ਉਸ ਪਰਦਾਨਸ਼ੀਨ ਨੂੰ ਲੱਭਦਾ ਹਾਂ,
ਕਿਤੇ ਤਾਂ ਮਾਹਜਬੀਨ ਦਾ ਹੋਵੇ ਨਜ਼ਾਰਾ।

ਕਿਤੇ ਤਾਂ ਮਾਹਜਬੀਨ ਦਾ ਹੋਵੇ ਨਜ਼ਾਰਾ।

ਮੈਂ ਕੋਹ-ਫ਼ਾਕ਼ ਵਿੱਚ ਫਿਰਦਾ ਹਾਂ ਆਵਾਰਾ।

Thanks for visiting gabrupunjabi.com! If you found any mistakes in the lyrics, please get in touch with us through our Contact Us page. We will correct the mistakes in these lyrics.

Explore the complete lyrics of Koh-Faq | Satinder Sartaaj | Punjabi Lyrics by Satinder Sartaaj. Read the full Punjabi song lyrics and dive into the meaning behind this hit track. Perfect for fans of Punjabi music and Satinder Sartaaj soulful songs!

Related Posts

Masoomiat Lyrics – Satinder Sartaaj | Masoomiat

Sabh ton mahingi hundi ayy masumyat
sohane taan unjh lok batherey hunde ne
jihns nu takia te takde reh jaaia
dunia te kujh khaas hi chehre hunde ne
sabh ton…

Kamaal Ho Gea Lyrics – Satinder Sartaaj & Manan Bhardwaj | Kamaal Ho Gea

Dilaan waale jindre di chaabi labbh gayi
Dekho-dekho, aarzoo gulaabi labbh gayi
Dilaan waale jindre di chaabi labbh gayi
Dekho-dekho, aarzoo gulaabi labbh…

Leave a Reply

Your email address will not be published. Required fields are marked *